ਸਾਰੇ ਟੀਕੇ PDF ਵਿੱਚ ਹਨ, ਮੁਫ਼ਤ Adobe© Reader©; ਨਾਲ ਦੇਖੋ
ਪੁਰਾਣਾ ਨੇਮ
(Old Testament)

ਨਵਾਂ ਨੇਮ
(New Testament)
ਯੂਹੰਨਾ ਦੀ ਇੰਜੀਲ, 1, 2 ਅਤੇ 3 ਯੂਹੰਨਾ
(Gospel of John, 1, 2 and 3 John)
 ਰੋਮੀਆਂ ਨੂੰ 
(Romans)

ਡਾ. ਬੌਬ ਅਟਲੇ, ਬਾਈਬਲ ਵਿਆਖਿਆ ਦੇ ਰਿਟਾਇਰਡ ਪ੍ਰੋਫੈਸਰ ਦੁਆਰਾ ਵਿਆਖਿਕ ਟੀਕੇI ਅਧਿਐਨ ਗਾਈਡ ਫਾਰਮੈਟ ਵਿੱਚ ਲਿਖੇ ਗਏI
 
ਇਹ ਮੁਫ਼ਤ ਬਾਈਬਲ ਅਧਿਐਨ ਵੈੱਬਸਾਈਟ ਬਾਈਬਲ ਦੀ ਅਦੂਤੀ ਪ੍ਰੇਰਣਾ ਲਈ ਵਚਨਬੱਧ ਹੈI ਇਹ ਸਾਡੇ ਵਿਸ਼ਵਾਸ (ਮੁਕਤੀ) ਅਤੇ ਅਭਿਆਸ (ਮਸੀਹੀ ਜੀਵਨ) ਦਾ ਇਕਮਾਤਰ ਸ੍ਰੋਤ ਹੈI ਬਾਈਬਲ ਦੀ ਵਿਆਖਿਆ ਕਰਨ ਦੀ ਕੁੰਜੀ, ਅਸਲ ਲੇਖਕ ਦੇ ਇਰਾਦੇ ਨੂੰ ਲੱਭਣਾ ਹੈ ਇਸ ਲਈ: (1) ਸ਼ਬਦਾਵਲੀ ਦੀ ਚੋਣ, (2) ਸਾਹਿਤਿਕ ਪ੍ਰਸੰਗ, (3) ਵਿਆਕਰਣਿਕ ਵਿਕਲਪ, (4) ਸ਼ਬਦ ਵਿਕਲਪ, (5) ਲਿਖਤ ਅਤੇ ਲੇਖਕ ਦੀ ਇਤਿਹਾਸਕ ਸਥਿਤੀ, ਅਤੇ (6) ਨਾਲ ਮਿਲਦੇ ਪੈਰੇ ਨੂੰ ਦੇਖਣਾ ਜ਼ਰੂਰੀ ਹੈ (ਪ੍ਰੇਰਿਤ ਕਿਤਾਬ ਦਾ ਸਭ ਤੋਂ ਵਧੀਆ ਦੁਭਾਸ਼ੀਆ ਪ੍ਰੇਰਿਤ ਕਿਤਾਬ ਹੈI (ਬਾਈਬਲ ਸਚਿਆਈ ਦੀ ਲਾਇਬ੍ਰੇਰੀ ਹੈ)I
 
ਲੇਖਕ ਨੇ ਵਿਦਿਅਕ ਤੌਰ ਤੇ ਸਿਖਲਾਈ ਪ੍ਰਾਪਤ ਕੀਤੀ ਹੈ (www.freebiblecommentary.org) ਤੇ ਉਸ ਬਾਰੇ ਅਤੇ ਉਸ ਦੇ ਵਿਸ਼ਵਾਸ ਦੇ ਬਿਆਨ ਬਾਰੇ ਦੇਖੋ ਅਤੇ ਲੇਖਕ ਤੁਹਾਨੂੰ:
  1. ਤੁਹਾਡੀ ਬਾਈਬਲ ਆਪ ਪੜ੍ਹਨ ਲਈ ਉਤਸ਼ਾਹਿਤ ਕਰਦਾ ਹੈ (ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਪ੍ਰਥਮਤਾ)
  2. ਤੁਹਾਡੀ ਸਮਝ ਦਾ ਮੁਲਾਂਕਣ ਕਰਨ ਅਤੇ ਦੂਜੀ ਵਿਆਖਿਆਤਮਕ ਵਿਕਲਪਾਂ ਦੀ ਪੇਸ਼ਕਸ਼ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ
  3. ਇਕ ਵਾਰ ਅਸਲੀ ਮਨੋਰਥ (ਜਿਸਦਾ ਭਾਵ ਹੈ ਇਕ ਅਰਥ) ਮਿਲ ਜਾਏ ਤਾਂ ਇਹ ਤੁਹਾਡੇ ਸੱਭਿਆਚਾਰਕ ਮਾਹੌਲ ਅਤੇ ਜੀਵਨ ਵਿਚ ਲਾਗੂ ਹੋਣਾ ਚਾਹੀਦਾ ਹੈ! ਇਸ ਨੂੰ ਬਹੁਤ ਸਾਰੇ ਸੰਭਵ ਤਰੀਕਿਆਂ ਨਾਲ ਲਾਗੂ ਕੀਤਾ ਜਾ ਸਕਦਾ ਹੈ ਪਰ ਲੇਖਕ ਦਾ ਇਕ ਹੀ ਇਰਾਦਾ ਹੈI
  4. ਵਿਆਖਿਆਤਮਕ ਸਿਧਾਂਤ ਤੁਹਾਨੂੰ ਪੱਕੇ ਰੂਪ ਵਿਚ ਇਹ ਨਹੀਂ ਦੱਸ ਸਕਦੇ ਕਿ ਪਾਠ ਦਾ ਅੱਸਲ ਮਤਲੱਬ ਕੀ ਹੈ ਪਰ ਇਹ ਪਤਾ ਲਗਾਉਣ ਵਿਚ ਸਹਾਇਤਾ ਕਰ ਸਕਦੇ ਹਨ ਕਿ ਇਸਦਾ ਮਤਲੱਬ ਕੀ ਨਹੀਂ ਹੋ ਸਕਦਾ!
  5. ਵਿਆਖਿਆਤਮਕ ਅਧਿਐਨ ਇਕ ਵਿਅਕਤੀ ਦੇ ਬਾਈਬਲ ਅਧਿਐਨ ਵਿਚ, ਜਾਣਨ ਲਈ ਇਕ ਸੂਚੀ ਹੈI ਵਿਆਖਿਆ ਦਾ ਹਰ ਪਹਿਲੂ ਮਹੱਤਵਪੂਰਨ ਹੈ ਪਰ ਅਕਸਰ ਬਾਈਬਲ ਦੇ ਆਧੁਨਿਕ ਵਿਆਖਕ ਇਹ ਪ੍ਰਸ਼ਨ ਪੁੱਛਦੇ ਹਨ, “ਇਸ ਪਾਠ ਦਾ ਮੇਰੇ ਲਈ ਅਰਥ ਕੀ ਹੈ”? ਜਦੋਂ ਕਿ ਬਿਹਤਰ ਪ੍ਰਸ਼ਨ ਇਹ ਹੈ ਕਿ “ਲੇਖਕ (ਪ੍ਰੇਰਿਤ ਵਿਅਕਤੀ) ਆਪਣੇ ਦਿਨਾਂ ਵਿਚ ਕੀ ਕਹਿ ਰਿਹਾ ਸੀ”? ਅਤੇ “ਉਹ ਸਚਿਆਈ ਅੱਜ ਮੇਰੇ ਦਿਨਾਂ ਵਿਚ ਕਿਵੇਂ ਲਾਗੂ ਹੁੰਦੀ ਹੈ”?
ਮੈਂ ਆਸ ਕਰਦਾ ਹਾਂ ਕਿ ਮੇਰਾ ਬਾਈਬਲ ਦੀ ਵਿਆਖਿਆ ਦਾ ਸੈਮੀਨਾਰ ਤੁਹਾਡੇ ਲਈ ਬਰਕਤ ਹੈ ਅਤੇ ਇਹ ਆਇਤ-ਤੋਂ-ਆਇਤ ਦਾ ਟੀਕਾ ਤੁਹਾਨੂੰ ਪਰਮੇਸ਼ਰ ਦੇ ਨੇੜੇ ਲਿਆਉਂਦਾ ਹੈ

ਡਾ. ਬੌਬ ਅਟਲੇ
ਬਾਈਬਲ ਵਿਆਖਿਆ ਦੇ ਪ੍ਰੋਫੈਸਰ (ਰਿਟਾਇਰਡ)
www.freebiblecommentary.org
www.biblelessonsintl.com
 
Copyright © 2019 Bible Lessons International, P.O. Box 1289, Marshall, TX 75671, USA